Art at Home LIVE Punjabi Language Edition
ਘਰ ਵਿੱਚ ਕਲਾ ਲਾਈਵ ਪੰਜਾਬੀ ਸੰਸਕਰਣ
Emily Carr
ਐਮਿਲੀ ਕਾਰ
Thu Apr 8, 2021 | 3 PM

Emily Carr, Untitled, 1931-32, oil on paper, Collection of the Vancouver Art Gallery, Emily Carr Trust
REGISTER
ਘਰ ਵਿੱਚ ਕਲਾ ਲਾਈਵ ਪੰਜਾਬੀ ਸੰਸਕਰਣ | ਐਮਿਲੀ ਕਾਰ
ਅਪ੍ਰੈਲ 8 2021 ਬਾਅਦ ਦੁਪਹਿਰ 3:00 ਵਜੇ
ਕਲਾ ਰਾਹੀਂ ਕਹਾਣੀ ਸੁਣਾਉਣ ਦੀ ਸ਼ਕਤੀ ਦਾ ਅਨੁਭਵ ਕਰੋ, ਅਤੇ ਇੱਕ ਨਵੀਂ ਗਤੀਵਿਧੀ ਬਾਰੇ ਜਾਣੋ ਜੋ ਕਿ ਤੁਸੀਂ ਆਪਣੇ ਪਰਿਵਾਰ ਨਾਲ ਘਰ ਵਿੱਚ ਕਰ ਸਕਦੇ ਹੋ!
ਘਰ ਵਿੱਚ ਕਲਾ ਦੇ ਇਸ ਲਾਈਵ ਸੈਸ਼ਨ ਵਿੱਚ, ਵੈਨਕੂਵਰ ਆਰਟ ਗੈਲਰੀ ਤੋਂ ਸਾਡੇ ਦੋਸਤ ਜੱਸ ਲਾਲੀ ਅਤੇ ਕੁਲਵਿੰਦਰ ਲਹਿਲ ਨਾਲ ਜੁੜੋ, ਜਦੋਂ ਕਿ ਅਸੀਂ ਆਕਾਰਾਂ ਅਤੇ ਰੰਗਾਂ ਨੂੰ ਸੋਚਾਂਗੇ, ਆਪਣੇ ਆਪ ਵਿੱਚ ਵਿਲੱਖਣ ਕਲਾਕਾਰ ਐਮਿਲੀ ਕਾਰ ਤੋਂ ਪ੍ਰੇਰਨਾ ਲੈਂਦੇ ਹੋਏ, ਜਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰਪੱਛਮੀ ਘਣੇ ਜੰਗਲਾਂ ਵਿੱਚ ਸਫ਼ਰ ਕਰਦਿਆਂ ਦੇਖੇ ਆਕਾਰਾਂ ਅਤੇ ਰੰਗਾਂ ਦੇ ਨਿਚੋੜ ਨਾਲ ਆਪਣੀ ਚਿੱਤਰਕਾਰੀ ਦੀ ਸ਼ੈਲੀ ਨਾਲ ਪ੍ਰਯੋਗ ਕੀਤੇ|
ਇਕੱਠਿਆਂ, ਅਸੀਂ ਜਾਣੂ ਹੋਵਾਂਗੇ ਕਾਰ ਦੇ ਅਦਭੁੱਤ ਅਤੇ ਵਿਲੱਖਣ ਜੀਵਨ ਦੀ ਕਹਾਣੀ ਬਾਰੇ ਅਤੇ ਕਿਸ ਤਰ੍ਹਾਂ ਉਸ ਦੇ ਕਾਰਜਕਾਲ ਦੌਰਾਨ ਉਸ ਦੀ ਸ਼ੈਲੀ, ਵਿਸ਼ਾ-ਵਸਤੂ ਅਤੇ ਵਿਚਾਰਾਂ ਵਿੱਚ ਬਦਲਾਅ ਆਇਆ| ਕਾਰ ਦੇ ਕੰਮ ਵਿੱਚ ਹਰੇ ਰੰਗ ਦੇ ਅਣਗਿਣਤ ਪ੍ਰਤਿਰੂਪਾਂ ਨੂੰ ਹੋਰ ਚੰਗੀ ਤਰ੍ਹਾਂ ਘੋਖਦੇ ਹੋਏ, ਅਸੀਂ ਰੰਗਾਂ ਦੇ ਸਿਧਾਂਤ ਦੀ ਖੋਜ ਕਰਾਂਗੇ|
ਸਾਡੇ ਨਾਲ ਚਿੱਤਰਕਾਰੀ ਕਰੋ! ਤੁਹਾਨੂੰ ਜ਼ਰੂਰਤ ਹੋਵੇਗੀ ਸਿਰਫ ਮੂਲ ਰੰਗਾਂ (ਲਾਲ, ਨੀਲਾ, ਪੀਲ਼ਾ) ਦੀ ਅਤੇ ਕਾਲ਼ੇ ਅਤੇ ਚਿੱਟੇ ਰੰਗ ਦੀ| ਜੇ ਤੁਹਾਡੇ ਕੋਲ ਪੇਂਟ ਨਹੀਂ ਹਨ, ਤੁਸੀਂ ਤਾਂ ਵੀ ਸਾਡੇ ਨਾਲ-ਨਾਲ ਮੋਮੀ ਰੰਗਾਂ, ਪੈਨਸਿਲ ਵਾਲੇ ਮੋਮੀ ਰੰਗਾਂ, ਮਾਰਕਰ ਤੇ ਜਾਂ ਫਿਰ ਕੇਵਲ ਪੈਨਸਿਲਾਂ ਨਾਲ ਵੀ ਸਿੱਖ ਸਕਦੇ ਹੋ!
ਜੇਕਰ ਤੁਹਾਡੇ ਕੋਲ ਕੋਈ ਕਿਸੇ ਜੰਗਲ ਜਾਂ ਲੈਂਡਸਕੇਪ ਦੀ ਤਸਵੀਰ ਹੈ ਜੋ ਕਿ ਤੁਹਾਨੂੰ ਪਸੰਦ ਹੈ, ਤੁਸੀਂ ਇਸ ਸੈਸ਼ਨ ਵਿੱਚ ਉਸ ਨਾਲ ਸ਼ੁਰੂਆਤ ਕਰ ਸਕਦੇ ਹੋ| ਅਸੀਂ ਫੇਰ ਰੰਗਾਂ ਅਤੇ ਆਕਾਰਾਂ ਨੂੰ ਅਮੂਰਤੀਕ੍ਰਿਤ ਚਿੱਤਰਕਾਰੀ ਵਿੱਚ ਤਬਦੀਲ ਕਰਾਂਗੇ|
ਸ਼ਾਮਿਲ ਹੋਵੋ! ਇੱਕ ਪਰਿਵਾਰ ਵਜੋਂ ਰਜਿਸਟਰ ਕਰਨ ਵੇਲੇ ਆਪਣੇ ਸਵਾਲ ਪੁੱਛੋ ਅਤੇ ਜਾਂ ਫਿਰ ਜ਼ੂਮ ਪ੍ਰੇਸੇਂਟੇਸ਼ਨ ਦੇ ਦੌਰਾਨ ਸਵਾਲ ਅਤੇ ਜਵਾਬ ਫੰਕਸ਼ਨ ਦੀ ਵਰਤੋਂ ਕਰੋ| ਤੁਸੀਂ ਚੈਟ ਫੰਕਸ਼ਨ ਰਾਹੀਂ ਈਵੈਂਟ ਦੇ ਦੌਰਾਨ ਵੀ ਸੰਚਾਲਕ ਅਤੇ ਸ਼ਾਮਿਲ ਹੋਣ ਵਾਲੇ ਹੋਰ ਲੋਕਾਂ ਨਾਲ ਗੱਲ ਬਾਤ ਕਰ ਸਕਦੇ ਹੋ|
ਕਲਾਕਾਰ ਬਾਰੇ:
ਵਿਕਟੋਰੀਆ, ਬੀ.ਸੀ. ਵਿੱਚ ਜਨਮੀ ਐਮਿਲੀ ਕਾਰ (1871 -1945) ਨੂੰ ਉਸਦੀ ਪੀੜ੍ਹੀ ਦੇ ਸਭ ਤੋਂ ਮਹੱਤਵਪੂਰਨ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਆਕਾਰਾਂ, ਰੰਗਾਂ ਅਤੇ ਕੁਦਰਤ ਵਿੱਚ ਆਉਣ ਵਾਲੇ ਪ੍ਰਵਾਹਮਈ ਪਰਿਵਰਤਨ ਨੂੰ ਘੋਖਦੀ, ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਦੇ ਚਿਤਰਨ ਵਾਲੀ ਉਸਦੀ ਚਿੱਤਰਕਾਰੀ ਲਈ ਉਸ ਨੂੰ ਪਛਾਣਿਆ ਜਾਂਦਾ ਹੈ|
ਕਾਰ ਨੇ ਕਲਾ ਦੀ ਸਿੱਖਿਆ ਲੈਣੀ ਉਸ ਵੇਲੇ ਸ਼ੁਰੂ ਕੀਤੀ ਜਦੋਂ ਉਹ ਇੱਕ ਬੱਚੀ ਸੀ ਅਤੇ ਉਸ ਨੇ ਸੈਨ ਫਰੈਂਸਿਸਕੋ ਅਤੇ ਇੰਗਲੈਂਡ ਵਿੱਚ ਆਪਣੀ ਸਿੱਖਿਆ ਜਾਰੀ ਰੱਖੀ, ਜਿੱਥੇ ਸੰਭਾਵੀ ਤੌਰ ਤੇ ਉਸ ਨੇ ਬਾਹਰ ਦੇ ਨਜ਼ਾਰਿਆਂ ਦਾ ਚਿਤਰਨ ਸ਼ੁਰੂ ਕੀਤਾ| 1911 ਵਿੱਚ, ਉਹ ਡਰਾਇੰਗ ਅਤੇ ਪੇਂਟਿੰਗ ਸਿੱਖਣ ਲਈ ਫਰਾਂਸ ਗਈ| ਉਹ ਪੇਂਟਿੰਗ ਪ੍ਰਤੀ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਨਾਲ ਕੈਨੇਡਾ ਵਾਪਸ ਪਰਤੀ| ਉਸ ਨੇ ਸਿੱਧਾ ਆਪਣੇ ਵਿਸ਼ਾ-ਵਸਤੂ ਨਾਲ ਕੰਮ ਕੀਤਾ ਅਤੇ ਖਿੜੇ ਹੋਏ ਰੰਗ, ਟੁੱਟਵੀਆਂ ਬੁਰਸ਼ ਦੀਆਂ ਰੇਖਾਵਾਂ ਅਤੇ ਨਿਊਨਤਮ ਬਰੀਕੀਆਂ ਦੀ ਵਰਤੋਂ ਕੀਤੀ| ਉਸ ਦੇ ਕੰਮ ਨੇ ਇੱਕ ਬਿਲਕੁਲ ਨਵੀਨ ਤੀਬਰਤਾ ਅਤੇ ਤਾਜ਼ਗੀ ਦੀ ਪ੍ਰਾਪਤੀ ਕੀਤੀ|
ART AT HOME LIVE PUNJABI EDITION | Emily Carr
April 8, 2021 3 PM
Experience the power of storytelling through art, and discover a new activity that you can try with your family at home!
In this Art At Home Live session, join our Vancouver Art Gallery friends Jas Lally and Kulvinder Lehal as we will think in shapes and colours, taking inspiration from the one-of-a-kind artist Emily Carr, who experimented with her painting style by abstracting the shapes and colours that she saw while travelling into the deep forests of Northwest Coast of British Columbia.
Together, we will learn the story of Carr’s incredibly unique life and how her style, subject matter and ideas changed over her career. Looking closely at the countless shades of green in Carr’s work, we will discover colour theory.
Paint alongside us! All you need are primary colours (red, blue, yellow) and black and white. If you don’t have paint, you can still learn along with us with crayons, pencil crayons, markers or even just pencils!
If you have a photo of a forest or a landscape that you love, you can use it in this session as a starting point. We will then transform the colours and shapes into an abstracted painting.
Get involved! Submit questions as a family when you register or during the Zoom presentation using the Q&A function. You can also engage with your fellow attendees and host during the event using the Chat function.
This event will be streamed live on the Gallery’s Facebook account and on Zoom. No registration is required to watch on Facebook.
Get involved! Submit your questions and comments during the presentation.
New to Zoom? Learn how to register and attend a webinar here »
About the Artist
Born in Victoria, BC, Emily Carr (1871–1945) is widely regarded as one of the most important artists of her generation, recognized for her paintings of forested British Columbian landscapes that investigate the shapes, colours and rhythmic changes in nature.
Carr began taking art lessons when she was a child and continued her studies in San Francisco and England, where she most likely first began sketching outdoors. In 1911, she went to France to study drawing and painting. She returned to Canada with a completely new approach to painting. She worked directly from her subject matter and used vibrant colours, broken brushstrokes and minimal detail. Her work achieved a newfound immediacy and freshness.